balachaur Balachaur Latest Balachaur Latest News Facts Latest News Uncategorized

ਬਾਲ ਕੱਟਣ ਦੀਆਂ ਘਟਨਾਵਾਂ ਦੀ ਹਕੀਕਤ ਦੀ ਪੜਤਾਲ

Written by admin

ਬਾਲ ਕੱਟਣ ਦੀਆਂ ਘਟਨਾਵਾਂ ਦੇ ਪਿਛਲੀ ਹਕੀਕਤ ਦੀ ਪੜਤਾਲ

ਪਹਿਲਾਂ ਦਿੱਲੀ, ਫਿਰ ਹਰਿਆਣਾ ਅਤੇ ਹੁਣ ਪੰਜਾਬ ਵਿੱਚ ਲੜਕੀਆਂ ਦੇ ਬਾਲ ਕੱਟਣ ਦੀਆਂ ਘਟਨਾਵਾਂ ਲੋਕਾਂ ਲਈ ਸੋਚ ਅਤੇ ਵਿਚਾਰ ਦਾ ਵਿਸ਼ਾ ਹੈ।

ਬਲਾਚੌਰ ਅਤੇ ਨਵਾਂਸ਼ਹਿਰ ਦੇ ਇਲਾਕੇ ਵੱਲ ਇਹਨਾਂ ਘਟਨਾਵਾਂ ਨੇ ਆਪਣਾ ਮੁੱਖ ਮੋੜ ਲਿਆ ਹੈ।

ਪਹਿਲਾਂ ਪਿੰਡ ਐਮੇ, ਫਿਰ ਆਲੋਵਾਲ, ਫਿਰ ਖਰੌੜ, ਫਿਰ ਖੁਰਦਾਂ ਵਿੱਚ ਹੋਈਆਂ ਇਨ੍ਹਾਂ ਘਟਨਾਵਾਂ ਨੇ ਜਨਤਾ ਨੂੰ ਸੋਚਣ ਤੇ ਵਿਚਾਰਣ ਤੇ ਮਜਬੂਰ ਕਰ ਦਿੱਤਾ ਹੈ।

ਸਭ ਤੋਂ ਤਾਜ਼ਾ ਘਟਣਾ ਪਿੰਡ ਉਟਲਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹੈ ਜਿਥੇ ਪਰਸੋਂ ਰਾਤ(ਕਲ ਸਵੇਰ) 2 ਬਜੇ ਦੇ ਕਰੀਬ ਇਕ 10ਵੀ ਜਮਾਤ ਵਿੱਚ ਪੜ੍ਹਦੀ ਲੜਕੀ ਹਾਰਸ਼ਪ੍ਰੀਤ ਕੌਰ ਸਪੁੱਤਰੀ ਸ੍ਰ: ਸੁਰਿੰਦਰ ਸਿੰਘ ਅਤੇ ਸ਼੍ਰੀਮਤੀ ਜਸਵਿੰਦਰ ਕੌਰ ਨਾਲ ਹੋਈ।

ਪਿੰਡ ਓਟਾਲਾਂ ਦੀ ਘਟਨਾ

ਜਦ ਸਵੇਰ ਨੂੰ ਲੜਕੀ ਦੀ ਮਾਤਾ ਜੀ ਪਸ਼ੂਆਂ ਤੇ ਘਰ ਦਾ ਕਾਮ ਨਿਪਟਾ ਕੇ ਲੜਕੀਆਂ ਨੂੰ ਉਠਾਣ ਗਈ ਤਾਂ ਉਸ ਨੇ ਵੇਖਿਆ ਕਿ ਵੱਡੀ ਬੇਟੀ ਤਾ ਉਠ ਗਈ ਪਰੰਤੂ ਛੋਟੀ ਬੇਟੀ ਨਹੀਂ ਉੱਠੀ। ਉਸ ਨੇ ਇਹ ਵੀ ਵੇਖਿਆ ਕਿ ਲੜਕੀ ਦੇ ਬਾਲ ਕੱਟੇ ਪਏ ਸਨ।

ਲੜਕੀ ਨੇ ਦੱਸਿਆ ਕੀ ਰਾਤ 2 ਬਜੇ ਦੇ ਕਰੀਬ ਪਹਿਲਾਂ ਉਸ ਦਾ ਗਲਾ ਘੁੱਟਿਆ ਗਿਆ ਜਿਸ ਕਾਰਣ ਉਹ ਬੇਹੋਸ਼ ਹੋ ਗਈ ਅਤੇ ਉਸ ਤੋਂ ਬਾਅਦ ਜੋ ਵੀ ਹੋਇਆ ਉਸ ਨੂੰ ਨਹੀਂ ਪਤਾ।

ਲੋਕਾਂ ਦੀ ਰਾਏ

ਬਾਲ ਕੱਟਣ ਦੀ ਘਟਨਾ

ਕਈ ਲੋਕ ਇਨ੍ਹਾਂ ਘਟਨਾਵਾਂ ਦੇ ਪਿੱਛੇ ਜਾਦੂ-ਟੂਣੇ ਦਾ ਹੋਣਾ ਦੱਸ ਰਹੇ ਹਨ। ਪਿੰਡਾਂ ਵਿੱਚ ਬਹੁਤੁ ਸਾਰੇ ਲੋਕ ਹਨ ਜੋ ਇਸ ਦੇ ਪਿੱਛੇ ਚੀਨ ਜਾਂ ਪਾਕਿਸਤਾਨ ਦਾ ਹੋਣਾ ਵੀ ਦੱਸ ਰਹੇ ਹਨ।

ਕਈ ਲੋਕਾਂ ਦੀ ਰਾਏ ਹੈ ਕੀ ਇਨ੍ਹਾਂ ਘਟਨਾਵਾਂ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ ਜੋ ਆਜ਼ਾਦੀ ਦਿਵਸ ਦੇ ਕੋਲ ਅਜਿਹੀਆਂ ਘਟਨਾਵਾਂ ਕਰਵਾ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ।

ਸ਼ਰਾਰਤੀ ਤੇ ਵਹਿਲਡ ਅਨਸਰਾਂ ਦਾ ਇਨ੍ਹਾਂ ਘਟਨਾਵਾਂ ਪਿੱਛੇ ਹੋਣਾ ਦੱਸਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਇਹਨਾਂ ਘਟਨਾਵਾਂ ਦੇ ਦੋਰਾਨ ਚੋਰੀ ਜਾਂ ਡਾਕੇ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਬਹੁਤ ਸਾਰੇ ਲੋਕ ਹਨ ਜੋ ਇਹਨਾਂ ਬਾਲ ਕੱਟਣ ਦੀਆਂ ਘਟਨਾਵਾਂ ਦੇ ਪਿੱਛੇ ਘਰ ਵਾਲਿਆਂ ਦਾ ਜਾਂ ਖੁਦ ਬੱਚਿਆਂ ਦਾ ਹੱਥ ਦੱਸ ਰਹੇ ਹਨ।

    Facebok ਤੇ ਲੋਕਾਂ ਦੀ ਰਾਏ

ਪੁਲਿਸ ਇਹਨਾਂ ਮਾਮਲਿਆਂ ਦੀ ਤਫਤੀਸ਼ ਵਿੱਚ ਜੁਟ ਗਈ ਹੈ ਤੇ ਲੋਕਾਂ ਨੂੰ ਦੋਸ਼ੀਆਂ ਦੇ ਫੜੇ ਜਾਣ ਦਾ ਇੰਤੇਜ਼ਾਰ ਹੈ।

ਤਰਕਸ਼ੀਲ ਸੋਸਾਇਟੀ ਦੇ ਮੁਤਾਬਿਕ

ਉੱਥੇ ਤਰਕਸ਼ੀਲ ਸੋਸਾਇਟੀ ਦਾ ਮੰਨਣਾ ਹੈ ਕਿ ਅਜੇਹੀਆਂ ਘਟਨਾਵਾਂ ਪਿੱਛੇ ਜਾਦੂ ਟੂਣੇ ਜਾਂ ਸ਼ਕਤੀਆ ਦਾ ਹੋਣਾ ਬਿਲਕੁਲ ਗਲਤ ਬਿਆਨਬਾਜ਼ੀ ਹੈ।

About the author

admin

Leave a Comment