balachaur Facts News Uncategorized

ਬਲਾਚੌਰ ਦੇ SDM ਜਗਜੀਤ ਸਿੰਘ ਪੰਜਾਬ ਵਿੱਚ ਸਭ ਤੋਂ ਵਧੀਆ

Written by admin
  • Balachaur SDM Jagjit Singh

     

    ਬਲਾਚੌਰ ਦੇ SDM ਜਗਜੀਤ ਸਿੰਘ ਸਮੂਹ ਪੰਜਾਬ ਵਿੱਚ ਸਭ ਤੋਂ ਵਧੀਆ ਚੋਣ ਰਜਿਸਟਰੇਸ਼ਨ ਅਧਿਕਾਰੀ (ERO) ਦੇ ਤੌਰ ਤੇ ਐਲਾਨੇ ਗਏ ਹਨ।

ਪਿਛਲੇ ਸਾਲ ਚੋਣ ਕਮਿਸ਼ਨ ਨੇ ਸਤੰਬਰ-ਅਕਤੂਬਰ ਮਹੀਨੇ ਵਿੱਚ ਵੋਟਰ ਸੂਚੀ ਦੀ ਦੁਹਰਾਈ ਕਰਵਾਈ ਸੀ । ਇਸ ਦਾ ਮੁੱਖ ਫੋਕਸ 18-19 ਸਾਲ ਦੀ ਉਮਰ ਗਰੁੱਪ ਵਿੱਚਲੇ ਨੌਜਵਾਨਾਂ ਨੂੰ ਰਜਿਸਟਰ ਕਰਨਾ ਸੀ। ਬਲਾਚੌਰ ਐਸ.ਡੀ.ਐਮ., ਜਗਜੀਤ ਸਿੰਘ ਨੇ ਵਿਧਾਨ ਸਭਾ ਹਲਕਾ ਬਲਾਚੌਰ ਵਿੱਚ 18 -19 ਸਾਲ ਦੀ ਉਮਰ ਦੇ ਗਰੁੱਪ ਵਿੱਚ ਆਉਂਦੇ 4807 ਨੌਜਵਾਨਾਂ ਨੂੰ ਰਜਿਸਟਰ ਕਰਕੇ ਬਹੁਤ ਖਾਸ ਕੀਤਾ ਹੈ।ਇਹ ਆਂਕੜਾ ਪੰਜਾਬ ਵਿੱਚ ਸਭ ਤੋਂ ਵੱਧ ਹੈ ।

ਇਸੇ ਤਰ੍ਹਾਂ ਚਮਨ ਲਾਲ, ਕਰਮਚਾਰੀ PHC(ਪ੍ਰਾਇਮਰੀ ਹੈਲਥ ਸੈਂਟਰ) ਮੁਕੰਦਪੁਰ, ਤੇ ਤਾਇਨਾਤ, ਜ਼ਿਲ੍ਹੇ ਵਿੱਚ ਸਭ ਤੋਂ ਵਧੀਆ BLO(ਬੂਥ ਲੈਵਲ ਅਫਸਰ) ਐਲਾਨਿਆ ਗਿਆ ਹੈ। ਉਸ ਸਮੇਂ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਵਿਪੁਲ ਉਜਵਲ ਨੇ ਐਸ.ਡੀ.ਐਮ., ਜਗਜੀਤ ਸਿੰਘ ਅਤੇ BLO, ਚਮਨ ਲਾਲ ਦੇ  ਯਤਨਾਂ ਦੀ ਸ਼ਲਾਘਾ ਕੀਤੀ ਸੀ ।

 

About the author

admin

1 Comment

Leave a Comment